Patiala: 30 March, 2019

Modi College organizes Convocation-2019

Multani Mal Modi College today organized Convocation-2019. Lt. Gen. NPS Hira, Chairman, Punjab Public Service Commission was Chief Guest and Mrs. Kiranjit Hira was the Guest of Honour of this occasion. The chief guest delivered the convocation address and congratulated the graduates and post-graduates. The convocation was inaugurated with Saraswati Vandana and Shabad Gayan. Guard of honour was presented to the Chief Guest by the NCC cadets of the college under the guidance of Capt. (Prof.) Ved Parkash Sharma.

Dr. Baljinder Kaur, Head, Department of English formally introduced the Chief Guest. College Principal Dr. Khushvinder Kumar welcomed the chief guest and graduates and presented a brief report about the Academics, Sports and other achievements of the college. He said that Modi College is not only imparting world class educational facilities to its students but also committed to develop them as future nation builders and socially conscious citizens. While addressing the students, the chief guest Lt. Gen. NPS Hira said that we are living in a world of vast opportunities but stark contradictions. The contemporary educational system has been successful in developing several technological advancements in transportation, communication and medical sciences. However, this advancement has also led to accumulation of weapons of mass destruction and deterioration of eco-systems of our planet. He motivated the students to focus their energies and potential towards reconstructing a more humane and unprejudiced society.

Dr. Ajit Kumar, Registrar of the college informed that 805 (graduates and post graduate) degrees were conferred in the faculties of Arts, Commerce, Science, Management and Computer Sciences.

Deans of the faculties Dr. Baljinder Kaur (Arts), Prof. Neena Sareen (Commerce), Dr. Ashwani Sharma (Life Sciences), Dr. Rajeev Sharma (Physical Sciences) and Dr. Neeraj Goyal (Business and Management) and Prof. Vinay Garg (Computer Science) presented the students for the award of degrees.

The Chief Guest was felicitated by Prof. Surindra Lal honourable member of the Modi Education Society, Paitala and Principal of the college Dr. Khushvinder Kumar.

Prof. Shailendra Sidhu, Dr. Ajit Kumar, Dr. Ganesh Sethi, Dr. Harmohan Sharma and Dr. Bhanavi Wadhawan conducted the stage.


ਪਟਿਆਲਾ: 30 ਮਾਰਚ, 2019

ਮੋਦੀ ਕਾਲਜ ਵਿਖੇ ਕਨਵੋਕੇਸ਼ਨ-2019 ਦਾ ਆਯੋਜਨ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਸਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਲੈਫਟੀਨੈਂਟ ਜਨਰਲ (ਰਿਟਾਇਰਡ) ਨਰਿੰਦਰਪਾਲ ਸਿੰਘ ਹੀਰਾ, ਚੇਅਰਮੈਨ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਸ੍ਰੀਮਤੀ ਕਿਰਨਜੀਤ ਹੀਰਾ ਨੇ ਸ਼ਿਰਕਤ ਕੀਤੀ। ਉਹਨਾਂ ਦੀ ਆਮਦ ਤੇ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਕੈਪਟਨ (ਪ੍ਰੋ.) ਵੇਦ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਿੱਚ ਗਾਰਡ ਆਫ ਆਨਰ ਦਿੱਤਾ ਗਿਆ।ਕਨਵੋਕੇਸ਼ਨ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ। ਡਾ. ਬਲਜਿੰਦਰ ਕੌਰ, ਮੁਖੀ ਅੰਗਰੇਜ਼ੀ ਵਿਭਾਗ ਨੇ ਮੁੱਖ ਮਹਿਮਾਨ ਦੀ ਰਸਮੀ ਜਾਣ-ਪਛਾਣ ਕਰਵਾਈ।
ਕਾਲਜ ਪਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਮੁੱਖ-ਮਹਿਮਾਨ ਦਾ ਸਵਾਗਤ ਕਰਦਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਾਲਜ ਦੀਆ ਵਿਦਿਅਕ, ਖੇਡਾਂ ਅਤੇ ਸਹਿ-ਪਾਠਕ੍ਰਮ ਆਧਾਰਿਤ ਗਤੀਵਿਧੀਆਂ ਦੇ ਖੇਤਰ ਵਿੱਚ ਕੀਤੀਆ ਪ੍ਰਾਪਤੀਆਂ ਬਾਰੇ ਇੱਕ ਸੰਖੇਪ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਮੋਦੀ ਕਾਲਜ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ ਵਿਸ਼ਵ-ਪੱਧਰੀ ਸੁਵਿਧਾਵਾਂ ਮਹੁੱਈਆਂ ਕਰਵਾ ਰਿਹਾ ਹੈ ਸਗੋਂ ਉਹਨਾਂ ਨੂੰ ਭਵਿੱਖ ਦੇ ਰਾਸ਼ਟਰ ਨਿਰਮਾਤਾਵਾਂ ਅਤੇ ਜ਼ਿੰਮੇਵਾਰ ਨਾਗਰਿਕਾਂ ਵੱਜੋਂ ਵਿਕਿਸਤ ਕਰਨ ਲਈ ਵੀ ਵਚਨਬੱਧ ਹੈ।
ਇਸ ਮੌਕੇ ਤੇ ਗਰੈਜੂਏਟ ਅਤੇ ਪੋਸਟ- ਗਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਲੈਫਟੀਨੈਂਟ ਜਨਰਲ ਨਰਿੰਦਰਪਾਲ ਸਿੰਘ ਹੀਰਾ ਨੇ ਕਿਹਾ ਕਿ ਅੱਜ ਅਸੀਂ ਅਜਿਹੇ ਦੌਰ ਵਿੱਚ ਜਿਉਂ ਰਹੇ ਹਾਂ ਜਿੱਥੇ ਇੱਕ ਪਾਸੇ ਨਵੇਂ ਸਿੱਖਿਆਂ-ਢਾਂਚਿਆਂ ਅਤੇ ਗਿਆਨ-ਪੱਧਤੀਆਂ ਕਾਰਣ ਤਕਨੀਕੀ, ਆਵਾਜਾਈ ਅਤੇ ਸੰਚਾਰ ਦੇ ਖੇਤਰਾਂ ਵਿੱਚ ਆਪਾਰ ਮੌਕੇ ਤੇ ਸੰਭਾਵਨਾਵਾਂ ਪੈਦਾ ਹੋਈਆਂ ਹਨ ਉੱਥੇ ਦੂਜੇ ਪਾਸੇ ਮਨੁੱਖਤਾ ਨੇ ਆਪਣੇ ਵਿਨਾਸ਼ ਲਈ ਮਾਰੂ ਹਥਿਆਰਾਂ ਦੇ ਜ਼ਖੀਰੇ ਜਮ੍ਹਾਂ ਕਰਨ ਅਤੇ ਕੁਦਰਤੀ ਵਸੀਲਿਆਂ ਨੂੰ ਨੇਸਤਾਨਬੂਦ ਕਰਨ ਲਈ ਕੋਈ ਕਸਰ ਨਹੀਂ ਛੱਡੀ। ਅਜਿਹੀਆਂ ਹਾਲਤਾਂ ਵਿੱਚ ਨੌਜਵਾਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੀ ਅਨੰਤ ਸ਼ਕਤੀ ਅਤੇ ਸਮਰੱਥਾ ਨੂੰ ਮਾਨਵਤਾਵਾਦੀ ਤੇ ਵਿਤਕਰੇ ਰਹਿਤ ਸਮਾਜ ਸਿਰਜਣ ਵੱਲ ਸੇਧਿਤ ਕਰਨਾ ਚਾਹੀਦਾ ਹੈ।
ਡਾ. ਅਜੀਤ ਕੁਮਾਰ, ਕਾਲਜ ਰਜਿਸਟਰਾਰ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਕਨਵੋਕੇਸ਼ਨ ਦੌਰਾਨ ਆਰਟਸ, ਕਾਮਰਸ, ਕੰਪਿਊਟਰ ਸਾਇੰਸ ਅਤੇ ਮੈਨਜਮੈਂਟ ਦੀਆਂ 805 (ਗੈਰਜੂਏਟ ਅਤੇ ਪੋਸਟ-ਗੈਰਜੂਏਟ) ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਸ ਮੌਕੇ ਤੇ ਡਾ. ਬਲਜਿੰਦਰ ਕੌਰ (ਡੀਨ, ਫੈਕਲਟੀ ਆਫ ਆਰਟਸ), ਪ੍ਰੋ. ਨੀਨਾ ਸਰੀਨ (ਡੀਨ, ਕਾਮਰਸ),  ਡਾ. ਅਸ਼ਵਨੀ ਸ਼ਰਮਾ (ਡੀਨ, ਫੈਕਲਟੀ ਆਫ ਲਾਈਫ਼ ਸਾਇੰਸਿਜ਼), ਡਾ. ਰਾਜੀਵ ਸ਼ਰਮਾ (ਡੀਨ, ਫੈਕਲਟੀ ਆਫ ਫਿਜ਼ੀਕਲ ਸਾਇੰਸਿਜ਼), ਡਾ. ਨੀਰਜ ਗੋਇਲ (ਡੀਨ, ਫੈਕਲਟੀ ਆਫ ਮੈਨਜ਼ਮੈਂਟ ਸਾਇੰਸਿਜ਼) ਅਤੇ ਪ੍ਰੋ. ਵਿਨੇ ਗਰਗ (ਮੁਖੀ, ਕੰਪਿਊਟਰ ਸਾਇੰਸ) ਨੇ ਇਸ ਮੌਕੇ ਵਿਦਿਆਰਥੀਆਂ ਨੂੰ ਡਿਗਰੀਆਂ ਲਈ ਪੇਸ਼ ਕੀਤਾ।
ਇਸ ਮੌਕੇ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਪ੍ਰੋ. ਸੁਰਿੰਦਰਾ ਲਾਲ ਨੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ।
ਇਸ ਮੌਕੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਪ੍ਰੋ. ਸ਼ੈਲੇਂਦਰ ਕੌਰ, ਡਾ. ਗਣੇਸ਼ ਸੇਠੀ, ਡਾ. ਹਰਮੋਹਣ ਸ਼ਰਮਾ ਅਤੇ ਡਾ. ਭਾਨਵੀ ਵਧਾਵਨ ਨੇ ਬਾਖੂਬੀ ਨਿਭਾਈ।